ਜ਼ਿਲ੍ਹਾ ਮੈਜਿਸਟਰੇਟ ਨੇ ਮੁਹੱਲਾ ਮਾਡਲ ਟਾਊਨ, ਮਾਉਂਟ ਕਾਰਮਲ ਕਾਨਵੈਂਟ ਸਕੂਲ ਕੱਕੋਂ, ਪਿੰਡ ਨੰਗਲ ਖੂੰਗਾ, ਮੁਹੱਲਾ ਕੈਂਥਾ, ਮੁਹੱਲਾ ਮਹਾਜਨਾ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ ਹੁਸ਼ਿਆਰਪੁਰ, 7 ਸਤੰਬਰ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਰੋਨਾ ਵਾਇਰਸ ਦੇ ਪਿਛਲੇ ਦਿਨੀਂ ਆਏ ਪਾਜਿਟਿਵ ਕੇਸਾਂ ਦੇ ਮੱਦੇਨਜ਼ਰ ਸੀ.ਆਰ.ਪੀ.ਸੀ. ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਸਥਾਨਕ ਮੁਹੱਲਾ ਮਾਡਲ ਟਾਊਨ (ਅਰਬਨ) ਹੁਸ਼ਿਆਰਪੁਰ, ਮਾਉਂਟ ਕਾਰਮਲ ਕਾਨਵੈਂਟ ਸਕੂਲ ਕੱਕੋਂ ਪੀ.ਐਸ.ਸੀ. ਚੱਕੋਵਾਲ, ਪਿੰਡ ਨੰਗਲ ਖੂੰਗਾ ਬਲਾਕ ਪੀ.ਐਚ.ਸੀ. ਟਾਂਡਾ ਤਹਿਸੀਲ ਦਸੂਹਾ, ਮੁਹੱਲਾ ਕੈਂਥਾ ਤਹਿਸੀਲ ਦਸੂਹਾ, ਮੁਹੱਲਾ ਮਹਾਜਨਾ ਤਹਿਸੀਲ ਮੁਕੇਰੀਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ । ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਸਬੰਧਤ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਜ਼ੋਨਾਂ ਵਿੱਚ 100 ਫੀਸਦੀ ਟੈਸਟਿੰਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋੜੀਂਦਾ ਸਹਿਯੋਗ ਯਕੀਨੀ ਬਣਾਉਣ। ਅਪਨੀਤ ਰਿਆਤ ਨੇ ਕਿਹਾ ਕਿ ਇਨ੍ਹਾਂ ਜ਼ੋਨਾਂ ਵਿੱਚ 100 ਫੀਸਦੀ ਸੈਂਪÇਲੰਗ ਆਉਂਦੇ ਤਿੰਨ ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇ ਅਤੇ ਇਹ ਖੇਤਰ ਪੂਰੀ ਤਰ੍ਹਾਂ ਸੀਲ ਰਹਿਣ। ਅਪਨੀਤ ਰਿਆਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਜ਼ੋਨਾਂ ਵਿੱਚ ਜੇਕਰ ਸਿਹਤ ਵਿਭਾਗ ਦੀਆਂ ਟੀਮਾਂ ਦੀ ਕਾਰਵਾਈ ਵਿੱਚ ਕੋਈ ਵਿਅਕਤੀ ਅੜਿੱ...