ਜਾਅਲੀ ਕਰੰਸੀ ਤਿਆਰ ਕਰਨ ਵਾਲੇ 4 ਕਾਬੂ, 5,93,600 ਰੁਪਏ ਦੇ ਨਕਲੀ ਨੋਟ ਬਰਾਮਦ : ਐਸ.ਐਸ.ਪੀ
ਜਾਅਲੀ ਕਰੰਸੀ ਤਿਆਰ ਕਰਨ ਵਾਲੇ 4 ਕਾਬੂ, 5,93,600 ਰੁਪਏ ਦੇ ਨਕਲੀ ਨੋਟ ਬਰਾਮਦ : ਐਸ.ਐਸ.ਪੀ. 2 ਡਿਜੀਟਲ ਕਲਰ ਪ੍ਰਿੰਟਰ ਸਮੇਤ ਸਕੈਨਰ, ਇਕ ਲੈਪਟਾਮ 2 ਐਕਟਿਵਾ ਸਕੂਟਰ ਆਦਿ ਵੀ ਬਰਾਮਦ ਮਾੜੇ ਅਨਸਰ ਕਿਸੇ ਵੀ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ: ਨਵਜੋਤ ਸਿੰਘ ਮਾਹਲ ਫੜੇ ਮੁਲਜ਼ਮਾਂ ’ਚੋਂ ਇਕ ਖੁਦ ਨੂੰ ਦੱਸਦਾ ਸੀ ਪੱਤਰਕਾਰ ਹੁਸ਼ਿਆਰਪੁਰ, 19 ਅਗਸਤ: ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਪੁਲਿਸ ਵਲੋਂ ਅਹਿਮ ਸਫਲਤਾ ਹਾਸਲ ਕਰਦਿਆਂ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ 4 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 5,93,600 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ. ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਲਜ਼ਮ ਹੁਣ ਤੱਕ ਕਰੀਬ 15 ਲੱਖ ਰੁਪਏ ਦੀ ਜਾਅਲੀ ਕਰੰਸੀ ਵੱਖ-ਵੱਖ ਨੰਬਰੀ ਨੋਟ ਤਿਆਰ ਕਰਕੇ ਮਾਰਕਿਟ ਵਿੱਚ ਚਲਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅਮਰਿੰਦਰ ਸਿੰਘ ਸੂਰਜ ਵਾਸੀ ਸੈਂਟਰਲ ਟਾਊਨ ਥਾਣਾ ਸਿਟੀ ਹੁਸ਼ਿਆਰਪੁਰ, ਹਰਜਿੰਦਰ ਭਾਰਤੀ ਵਾਸੀ ਖਾਨਪੁਰ ਤਹਿਸੀਲ ਤੇ ਜ਼ਿਲ੍ਹਾ ਊਨਾ ਹਾਲ ਵਾਸੀ ਬਜਵਾੜਾ ਕਲਾਂ, ਗੁਰਸਿਮਰਨਜੀਤ ਸਿੰਘ ਵਾਸੀ ਫਾਂਬੜਾ ਥਾਣਾ ਹਰਿਆਣਾ ਅਤੇ ਜਗਤਾਰ ਸਿੰਘ ਵਾਸੀ ਕਿਲਾ ਬਰੂਨ ਵਜੋਂ ਹੋਈ ਹੈ। ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਹਲ ਨੇ ਦੱਸਿਆ ਕਿ ਇਹ ਗੈਰ-ਕਾਨੂੰਨੀ ਕੰਮ ਬਾਰੇ ਸੂਹ ਮਿਲਣ ’ਤੇ ਐਸ.ਪੀ. ਜਾਂ...