ਹੁਸ਼ਿਆਰਪੁਰ 7-11 ਮਿਲੀ ਦੁਕਾਨਾਂ  ਖੋਲਣ ਦੀ ਮਿਲੀ ਛੋਟ


ਜ਼ਿਲਾ ਮੈਜਿਸਟਰੇਟ ਵਲੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੋਟ ਦੇ ਆਦੇਸ਼
-ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਪੇਂਡੂ ਖੇਤਰਾਂ 'ਚ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲ•ਣ ਦੀ ਆਗਿਆ
-ਸ਼ਹਿਰੀ ਖੇਤਰਾਂ 'ਚ ਰਿਹਾਇਸ਼ੀ ਇਲਾਕਿਆਂ, ਰਿਹਾਇਸ਼ੀ ਕੰਪਲੈਕਸਾਂ ਸਮੇਤ ਦੁਕਾਨਾਂ ਨਿਸ਼ਚਿਤ ਸਮੇਂ 'ਚ ਖੋਲ•ਣ ਦੀ ਆਗਿਆ, ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਖੋਲ•ਣ ਦੀ ਆਗਿਆ ਨਹੀਂ
-ਮਾਰਕੀਟ ਕੰਪਲੈਕਸ ਦੀਆਂ ਦੁਕਾਨਾਂ, ਸ਼ਾਪਿੰਗ ਮਾਲ, ਰੈਸਟੋਰੈਂਟ, ਫਾਸਟ ਫੂਡ, ਸੈਲੂਨ, ਨਾਈ ਤੇ ਸ਼ਰਾਬ ਦੇ ਠੇਕਿਆਂ 'ਤੇ ਪਾਬੰਦੀ
ਹੁਸ਼ਿਆਰਪੁਰ, 1 ਮਈ:
ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਕੁਝ ਸ਼ਰਤਾਂ ਤਹਿਤ ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਗਈ ਹੈ। ਜਾਰੀ ਕੀਤੇ ਹੁਕਮ ਵਿੱਚ ਜ਼ਿਲਾ ਮੈਜਿਸਟਰੇਟ ਨੇ ਕਿਹਾ ਪੇਂਡੂ ਖੇਤਰਾਂ ਵਿੱਚ ਸ਼ਾਪ ਐਂਡ ਇਸਟੈਬਲਿਸ਼ਮੈਂਟ ਐਕਟ ਤਹਿਤ ਸਾਰੀਆਂ ਦੁਕਾਨਾਂ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ  7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ•ਣ ਦੀ ਆਗਿਆ ਹੋਵੇਗੀ। ਇਨਾਂ ਖੇਤਰਾਂ ਵਿੱਚ ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਨਹੀਂ ਖੁੱਲ•ਣਗੇ। ਉਨਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਕੰਪਲੈਕਸ ਨੂੰ ਖੋਲ•ਣ ਦੀ ਆਗਿਆ ਨਹੀਂ ਹੈ, ਪਰੰਤੂ ਅਜਿਹੀਆਂ ਦੁਕਾਨਾਂ ਜਿਹੜੀਆਂ ਇੱਕਲੀਆਂ ਹੋਣ (ਸਟੈਂਡ ਏਲੋਨ) ਭਾਵ ਜਿਨਾਂ ਦੇ ਨਜ਼ਦੀਕ ਜਾਂ ਨਾਲ ਲੱਗਦੀ ਕੋਈ ਦੁਕਾਨ ਨਾ ਹੋਵੇ ਸਮੇਤ, ਰਿਹਾਇਸ਼ੀ ਇਲਾਕਿਆਂ ਦੀਆਂ ਦੁਕਾਨਾਂ ਅਤੇ ਰੈਜੀਡੈਂਸ਼ਿਅਲ ਕੰਪਲੈਕਸ ਵਿੱਚ ਬਣੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ•ਣ ਦੀ ਆਗਿਆ ਹੋਵੇਗੀ।
ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਸ਼ਾਪਿੰਗ ਮਾਲ, ਰੈਸਟੋਰੈਂਟ, ਫਾਸਟ ਫੂਡ, ਸੈਲੂਨ, ਨਾਈ ਅਤੇ ਸ਼ਰਾਬ ਦੇ ਠੇਕੇ ਖੋਲ•ਣ 'ਤੇ ਪੂਰੀ ਪਾਬੰਦੀ ਹੋਵੇਗੀ। ਉਨਾਂ ਕਿਹਾ ਕਿ ਈ-ਕਾਮਰਸ ਕੰਪਨੀਆਂ ਸਿਰਫ਼ ਜ਼ਰੂਰੀ ਵਸਤੂਆਂ ਵੇਚ ਸਕਣਗੀਆਂ। ਉਨਾਂ ਕਿਹਾ ਕਿ ਦੁਕਾਨਾਂ ਵਿੱਚ ਸਿਰਫ਼ ਸ਼ਨੀਵਾਰ ਅਤੇ ਐਤਵਾਰ ਸਵੇਰੇ 6 ਵਜੇ ਤੋਂ ਸਵੇਰੇ 11 ਵਜੇ ਤੱਕ ਹੀ ਮਾਲ ਭਰਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਦੌਰਾਨ ਲੋਕਾਂ ਤੋਂ ਇਲਾਵਾ ਦੁਕਾਨਾਂ ਵਿੱਚ ਮੌਜੂਦ ਸਾਰੇ ਸਟਾਫ਼ ਲਈ ਮਾਸਕ, ਸੈਨੇਟਾਈਜ਼ਰ ਦੇ ਨਾਲ ਸਮਾਜਿਕ ਦੂਰੀ ਅਪਣਾਉਣੀ ਜ਼ਰੂਰੀ ਹੋਵੇਗੀ। ਉਨਾਂ  ਕਿਹਾ ਕਿ ਇਸ ਛੋਟ ਦੌਰਾਨ ਦੋ ਪਹੀਆ ਵਾਹਨ 'ਤੇ ਇਕ ਅਤੇ ਚਾਰ ਪਹੀਆ ਵਾਹਨ 'ਤੇ ਦੋ ਵਿਅਕਤੀਆਂ ਦੇ ਬੈਠਣ ਦੀ ਆਗਿਆ ਹੋਵੇਗੀ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ, ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀਆਂ, ਸਿਵਲ ਡਿਫੈਂਸ ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ ਕਿ ਛੋਟ ਦੌਰਾਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜਿਨਾਂ ਦੁਕਾਨਾਂ ਵਲੋਂ ਆਦੇਸ਼ਾਂ ਦਾ ਉਲੰਘਣ ਕੀਤਾ ਗਿਆ, ਉਨਾਂ ਨੂੰ ਤੁਰੰਤ ਸੀਲ ਕੀਤਾ ਜਾਵੇਗਾ ਅਤੇ ਪੂਰਾ ਹਫ਼ਤਾ ਸਬੰਧਤ ਦੁਕਾਨਾਂ ਖੋਲ•ਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Comments

Popular posts from this blog

ਗੁਰੂ ਨਾਨਕ ਨਗਰ ਕਨੋਨੀ ਰਸੂਲਪੁਰ ਵਿੱਚ ਪਾਰਕ ਦਾ ਉਦਘਾਟਨ